Sunday, September 23, 2012










ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਰੇਲ ਕੋਚ ਫੇਕਟਰੀ ਕਪੂਰਥਲਾ ਵਲੋਂ ਸ਼ਹੀਦ ਭਗਤ ਸਿੰਘ ਅਤੇ ਪੰਜਾਬੀ ਰੰਗਮੰਚ ਦਾ ਬੋਹੜ ਭਾਜੀ  ਗੁਰਸ਼ਰਨ ਸਿੰਘ ਉਰਫ ਭਾਈ ਮਨ੍ਨਾ ਸਿੰਘ ਜੀ ਦੀ ਯਾਦ ਵਿਚ ਚਲਾਈ ਮੁਹਿੰਮ ਨਾਟਕਾਂ ਰਾਹੀਂ ਲੋਕਾਂ ਨੂੰ ਹੱਕਾ ਪ੍ਰਤੀ ਚੇਤਨ ਕਰਨ ਲਈ ਪਿੰਡਾਂ ਵਿਚ ਕੀਤੇ ਪ੍ਰੋਗਰਾਮਾਂ ਦੀ ਲੜੀ ਵਜੋਂ ਪਿੰਡ ਟਿੱਬਾ ਦੇ ਸੂਝਵਾਨ ਨੋਜਵਾਨਾ ਅਤੇ ਪੰਚਾਇਤ ਦੇ ਸੱਦੇ ਤੇ ਇਨ੍ਕ਼ਲਾਬੀ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ । ਪ੍ਰੋਗਰਾਮ ਦੀ ਸ਼ੁਰੁਆਤ ਗੁਰਪ੍ਰੀਤ ਬੱਲ ਜੀ ਦੇ ਇਨ੍ਕ਼ਲਾਬੀ ਗੀਤ ਨਾਲ ਹੋਈ । ਮੰਚ ਦੀ ਸਭਿਆਚਾਰਕ ਟੀਮ ਵਲੋਂ ਪਹਿਲਾ ਨਾਟਕ "ਜਿੰਦਗੀ ਤੋਂ ਮੋਤ ਤਕ ਦਾ ਸਫ਼ਰ" ਪੇਸ਼ ਕੀਤਾ ਗਿਆ ਕੀ ਕਿਵੇ ਅੱਜ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਨਸ਼ਿਆਂ ਦੇ ਵਪਾਰੀ ਸਾਡੇ ਨੋਜਵਾਨਾਂ ਨੂੰ ਨਸ਼ਿਆ ਵੱਲ ਧੱਕ ਰਹੇ ਹਨ। ਰਮੇਸ਼ ਜਾਦੂਗਰ ਨੇ ਹੱਥ ਦੀ ਸਫਾਈ ਨਾਲ ਜਾਦੂ ਦੇ ਟ੍ਰਿਕ ਕਰ ਕੇ ਲੋਕਾ ਦਾ ਮਨੋਰੰਜਨ ਕੀਤਾ। ਜਾਦੂਗਰ ਨੇ ਦਸਿਆ ਕੀ ਜਾਦੂ ਇਕ ਕਲਾ ਹੈ ਨਾ ਕੀ ਕੋਈ ਗੇਬੀ ਸ਼ਕਤੀ। ਮੰਚ ਦੇ ਪ੍ਰਧਾਨ ਅਮਰੀਕ ਸਿੰਘ ਜੀ ਨੇ ਬੁਲਾਰੇ ਤੋਰ ਤੇ ਲੋਕਾਂ ਨੂ ਅੱਜ ਦੀਆਂ ਮੋਜੂਦਾ ਸਮਸਿਆਵਾਂ ਬਾਰੇ ਦਸਿਆ ਕੀ ਅਜਾਦੀ ਦੇ 65 ਵਰ੍ਰੇ ਬਾਅਦ ਵੀ ਮਨੁਖ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀ ਹੋ ਸਕੀਆਂ । 1991 ਦੀਆਂ ਉਦਾਰਵਾਦੀ ਨੀਤੀਆਂ ਦਾ ਸਚ ਸਭ ਦੇ ਸਾਹਮਣੇ ਹੈ। ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਸਾਡੇ ਹਾਕਮਾਂ ਨੂੰ ਪੇਂਡੂ ਆਦਮੀ 28 ਰੁ: ਤੇ ਸ਼ਹਰੀ 32 ਰੁ: ਕਮਾਉਣ ਵਾਲੇ ਨੂੰ ਗਰੀਬ ਕਹਨਾ ਯੋਗ ਨਹੀ ਲਗ ਰਿਹਾ। ਸਾਡੇ ਨੋਜਵਾਨਾਂ ਦੇ ਹੀਰੋ ਜੀਪ ਤੇ ਚੜੇ ਡੱਬ ਵਿਚ ਪਿਸਤੋਲ ਰਖਣ ਵਾਲੇ ਡ੍ਫਰ ਨੋਜਵਾਨ ਸਭਿਆਚਾਰ ਦੇ ਨਾਮ ਤੇ ਪੇਸ਼ ਕੀਤੇ ਜਾ ਰਹੇ ਹਨ। ਦੇਸ਼ ਦੀ ਤਰਕੀ ਦੇ ਨਾਂ ਤੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਾਏ ਅਦਾਰੇ ਕੋਡੀਆਂ ਦੇ ਭਾ ਵੇਚੇ ਜਾ ਰਹੇ ਹਨ। ਬਾਲਕੋ, ਮਾਰੁਤੀ, ਬੀ. ਐਸ. ਐਨ. ਐਲ, ਬਾਰੇ ਤੁਸੀਂ ਵੇਖ ਚੁਕੇ ਹੋ। ਇਸ ਗਲਤ ਵਰਤਾਰੇ ਦੀ ਰੋਕ ਸਿਰਫ ਤੁਹਾਡੇ ਮਜਦੂਰ, ਕਿਸਾਨਾਂ ਦਾ ਏਕਾ ਤੇ ਸੰਘਰਸ਼ ਹੀ ਹੈ। ਮੰਚ ਦੀ ਟੀਮ ਨੇ ਦੂਸਰਾ ਨਾਟਕ ਭਾਈ ਮਨ੍ਨਾ ਸਿੰਘ ਜੀ ਦਾ ਲਿਖੇਆ "ਬੁੱਤ ਜਾਗ ਪਿਆ" ਖੇਡਿਆ। ਤੀਸਰਾ ਤੇ ਆਖਰੀ ਨਾਟਕ "ਰਾਹਤ" ਖੇਡਿਆ ਗਿਆ। ਜਿਸ ਵਿਚ ਅਫਸਰ ਸ਼ਾਹੀ ਅਤੇ ਸਰਕਾਰਾਂ ਵਲੋਂ ਮੁਸੀਬਤ ਵਿਚ ਫਸੇ ਲੋਕਾਂ ਨਾਲ ਰਚਾਏ ਜਾਂਦੇ ਤਮਾਸ਼ਿਆ ਦਾ ਜਿਕਰ ਕੀਤਾ ਗਿਆ। ਸਟੇਜ ਸੇਕਟਰੀ ਦੀ ਜਿਮੇਵਾਰੀ ਸੁਰਜੀਤ ਟਿੱਬਾ ਤਰਕਸ਼ੀਲ ਸਾਥੀ ਨੇ ਨਿਭਾਈ। ਪਿੰਡ ਦੇ ਲੋਕਾਂ ਦਾ ਵਿਸ਼ਾਲ ਇਕਠ ਸਭਿਆਚਾਰਕ ਮੇਲੇ ਦੀ ਕਾਮਯਾਬੀ ਤੇ ਮੋਹਰ ਲਗਾਉਂਦਾ ਹੈ।

No comments:

Post a Comment