Friday, March 8, 2013

ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਇਸਤਰੀ ਵਿੰਗ) ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਔਰਤ ਦਿਵਸ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ਮਿਤੀ 03-03-2013, ਜਿਸ ਦਾ ਵਿਸ਼ਾ "ਅਜੋਕੀ ਔਰਤ ਦੀ ਦਸ਼ਾ ਅਤੇ ਦਿਸ਼ਾ" ਸਥਾਨਿਕ ਵਰਕਰ ਕਲਬ ਰੇਡਿਕਾ ਵਿੱਚ ਕਰਵਾਇਆ ਗਿਆ।
ਪ੍ਰੋਗ੍ਰਾਮ ਦੀ ਸ਼ੁਰੁਆਤ ਮੈਡਮ ਸਵਿੰਦਰ ਕੌਰ ਭੁੱਲਰ ਨੇ ਕਵਿਤਾ 'ਨਾਰੀ ਅਬਲਾ ਨਹੀ ਤੂੰ ਸਬਲਾ ਬਣ' ਨਾਲ ਕੀਤੀ ਗਈ।
ਬਚੀ ਮਹਿਕ ਪ੍ਰੀਤ ਕੌਰ ਨੇ ਲਚਰ ਗਾਇਕੀ ਤੇ ਵਿਅੰਗ ਕਸਦਾ ਗੀਤ ਪੇਸ਼ ਕੀਤਾ। ਭੇਣ ਸਵਰਾਜ ਕੌਰ ਨੇ ਦਾਮਿਨੀ ਕੇਸ ਤੇ ਕਵਿਤਾ ਪੜੀ।
ਭੇਣ ਪ੍ਰੋ. ਭੁਪਿੰਦਰ ਕੌਰ ਨੇ ਕਿਹਾ ਕੀ ਔਰਤ ਦਿਵਸ ਔਰਤਾਂ ਵਿਚ ਜਾਗ੍ਰਿਤੀ ਪੇਦਾ ਕਰਨ ਲਈ ਮਨਾਇਆ ਜਾਂਦਾ ਹੈ। ਔਰਤਾਂ ਤੇ ਜ਼ੁਲਮ ਪਹਿਲਾ ਵੀ ਹੁੰਦੇ ਸਨ ਪਰ ਮੀਡਿਆ ਦੀ ਅਨਹੋਂਦ ਕਾਰਨ ਲੋਕਾਂ ਕੋਲ ਗੱਲ ਨਹੀਂ ਸੀ ਪਹੁੰਚਦੀ। ਮੀਡੀਏ ਦੇ ਦੋ ਪਖ ਹੁੰਦੇ ਹਨ ਇਕ ਪਖ ਮੀਡੀਏ ਦਾ ਇਹ ਵੀ ਹੁੰਦਾ ਹੈ ਕੀ ਓਹ ਨੰਗੇਜ ਭਰਪੂਰ ਫਿਲਮਾਂ, ਲਚਰ ਗੀਤਾਂ ਦੀਆਂ ਸੀਡੀਆਂ, ਲਾਚਾਰ ਸਾਹਿਤ, ਕਾਮ ਉਕਸਾਉ ਮਸ਼ਹੂਰੀਆਂ ਆਦਿ ਪੇਸ਼ ਕਰਕੇ ਸਮਾਜ ਵਿਚ ਵਿਗਾੜ ਪੇਦਾ ਕਰ ਰਿਹਾ ਹੈ।

ਮੁਖ ਬੁਲਾਰੇ ਦੇ ਤੋਰ ਤੇ ਪਹੁੰਚੀ ਭੇਣ ਅਮਨਦੀਪ ਕੌਰ ਦਿਓਲ ਸਕੱਤਰ ਇਸਤਰੀ ਜਾਗ੍ਰਿਤੀ ਮੰਚ ਨੇ ਦਸਿਆ ਕੀ ਆਦਿ ਕਾਲ ਵਿਚ ਔਰਤਾਂ ਕਮਜੋਰ ਨਹੀ ਸਨ। ਸਮਾਜ ਵਿਚ ਨਿਜੀ ਮਾਲਕੀ ਦੇ ਸ੍ਕ੍ਲੰਪ ਨੇ ਔਰਤਾਂ ਨੂੰ ਕਮਜੋਰ ਬਣਾ ਦਿਤਾ ਹੈ। ਜਗੀਰਦਾਰੀ ਯੁਗ ਵਿਚ ਔਰਤਾਂ ਨੂੰ ਭੋਗ ਵਿਲਾਸ ਦੀ ਵਸਤੂ ਬਣਾ ਕੇ ਬਚੇ ਕਰਨ ਦੀ ਮਸ਼ੀਨ ਦੇ ਤੋਰ ਤੇ ਚਾਰ ਦੀਵਾਰੀ ਵਿਚ ਬੰਦ ਕੀਤਾ ਗਿਆ।
 ਉਦਯੋਗਿਕ ਕ੍ਰਾਂਤੀ ਸਮੇ ਪੂੰਜੀਪਤੀ ਵਰਗ ਦੀ ਵਰਗ ਦੀ ਲੋੜ ਕਾਰਨ ਔਰਤ ਚਾਰ ਦੀਵਾਰੀ ਤੋਂ ਬਾਹਰ ਆਈ ਤੇ ਪੇਦਾਵਾਰ ਅਮਲ ਵਿਚ ਹਿਸਾ ਪਾਉਣ ਲਗੀ। ਪਰੰਤੂ ਭਾਰਤੀ ਸਮਾਜ ਦਾ ਵਿਕਾਸ ਜਗੀਰੂ ਤੇ ਕਾਰਪੋਰੇਟ ਦਾ ਰ੍ਲਗਲ ਮਾਡਲ ਹੈ। ਅਜਿਹਾ ਮਾਡਲ ਹੀ ਸਾਡੀ ਨੋਜਵਾਨ ਪੀੜੀ ਨੂੰ ਸੋਚੀ ਸਮਝੀ ਸ਼ਾਜਿਸ਼ ਤੇਹਤ ਵਿਗੜ ਪੇਦਾ ਕਰ ਰਿਹਾ ਹੈ। ਸਾਡੇ ਸਮਾਜ ਵਲੋਂ ਇਜੱਤ ਦਾ ਭੇੜਾ ਕੁੜੀਆਂ ਦੇ ਸਿਰ ਤੇ ਹੀ ਕਿਉਂ ਆਉਂਦਾ ਹੈ।
ਸ਼ਰਮ ਔਰਤ ਦਾ ਬਹੁਮੁਲਾ ਗੇਹਨਾ ਹੈ ਪਰ ਇਸਨੁ ਬੇਵਜਹ ਬੇੜੀ ਨਾ ਬਣਨ ਦਿਤਾ ਜਾਵੇ। ਭਾਰਤ ਦੁਨੀਆਂ ਦਾ ਚੋਥਾ ਦੇਸ਼ ਹੈ ਜਿਥੇ ਔਰਤ ਸੁਰਖਿਅਤ ਨਹੀ ਹੈ। ਬਲਾਤਕਾਰ ਦੇ ਮਾਮਲਿਆ ਵਿਚ ਫਾਂਸੀ ਦੇਣਾ ਔਰਤ ਦੀ ਸੁਰਖਿਆ ਦਾ ਯਕੀਨੀ ਹੱਲ ਨਹੀ ਹੈ। ਅਜੋਕੇ ਕਲਾਕਾਰਾਂ ਨੂੰ ਕੁੜੀਆਂ ਦੀ ਅੱਖ, ਲੱਕ, ਗੁੱਤ, ਗਲਾਂ, ਰੰਗ ਹੀ ਕਿਉਂ ਦਿਖਾਈ ਦਿੰਦਾ ਹੈ।
ਸਮਾਜ ਦੇ ਅਸਲੀ ਵਰਤਾਰੇ ਵਿਚ ਔਰਤ ਦਾ ਬਹੁਮੁੱਲਾ ਯੋਗਦਾਨ ਦਿਖਾਈ ਕਿਉਂ ਨਹੀ ਦਿਖਦਾ। ਪਿਆਰ ਨੂੰ ਅਸੀਂ ਜਿੰਦਗੀ ਵਿਚੋਂ ਮਨਫੀ ਨਹੀ ਕਰ ਸਕਦੇ ਪਰ ਇਸ ਪਿਆਰ ਨੂੰ ਹਵਾਨੀਅਤ ਵੀ ਨਹੀ ਬਣਾ ਸਕਦੇ। ਜੇਕਰ ਸਮਾਜ ਦੇ ਗੰਦੇ ਅਨਸਰਾਂ ਕਰਕੇ ਔਰਤ ਉਪਰ ਕੋਈ ਘਟਨਾ ਵਪਾਰ ਜਾਵੇ ਤਾਂ ਸਾਡਾ ਸਮਾਜ ਸਮੁਚੀ ਔਰਤ ਵਰਗ ਤੇ ਬੰਦਿਸ਼ਾ ਲਗਾ ਦਿੰਦਾ ਹੈ।
 ਨੋਜਵਾਨੀ ਦੇਸ਼ ਦੀ ਓਹ ਪਰਮਾਣੁ ਉਰਜਾ ਹੈ ਜੇਕਰ ਚੰਗੇ ਪਾਸੇ ਲਗ ਜਾਵੇ ਤਾਂ ਦੇਸ਼ ਦਾ ਕਾਇਆ ਕਲਪ ਉਸਾਰੂ ਹੋ ਸਕਦਾ ਹੈ ਪਰ ਭੇੜੇ ਪਾਸੇ ਦੀ ਐਂਟਰੀ ਸਮਾਜ ਨੂੰ ਨਿਘਾਰ ਵਲ ਲੈ ਤੁਰਦੀ ਹੈ।
 ਸਮੇ ਸਮੇ ਵਿਚ ਚੰਗੇ ਘੋਲ ਵਿਚ ਔਰਤਾਂ ਦੀ ਮੋਜੁਦਗੀ ਦੇ ਸਿੱਟੇ ਸਾਡੇ ਕੋਲ ਮੋਜੂਦ ਹਨ ਤੇ ਸੁਨਿਹਰੀ ਅਖਰਾਂ ਵਿਚ ਦਰਜ ਹਨ।
 ਮੰਚ ਦੀ ਸੇਕਟਰੀ ਪਰਮਿੰਦਰ ਮੋਗਾ ਨੇ ਮੁਖ ਵਕਤਾ ਤੇ ਸਰੋਤਿਆ ਦਾ ਧਨਵਾਦ ਕਰਦਿਆ ਕਿਹਾ ਕੀ ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਇਸਤਰੀ ਵਿੰਗ) ਵਲੋਂ ਮਿਤੀ 05-03-2013 ਨੂੰ ਦੀਪ੍ਤੀ ਕਮਿਸ਼ਨਰ ਕਪੂਰਥਲਾ ਨੂੰ ਰੇਡਿਕਾ ਅਤੇ ਨੇੜਲਿਆ ਇਲਾਕਿਆ ਵਿਚ ਵਿਗੜਦੇ ਹਲਾਤਾਂ ਨੂੰ ਠੀਕ ਕਰਨ ਸਬੰਧੀ ਮੰਗ ਪੱਤਰ ਦਿਤਾ ਜਾਵੇਗਾ।