Thursday, September 27, 2012

Mashaal Mrach on 27-09-2012

ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਤੋਂ ਪੂਰਵ ਮਸ਼ਾਲ ਮਾਰਚ ਕਢਿਆ ਗਿਆ ।

ਇਨਕਲਾਬ ਜਿੰਦਾਬਾਦ, ਸ਼ਹੀਦੋਂ ਥੋਡੀ ਸੋਚ ਤੇ - ਪਹਿਰਾ ਦਿਆਂ ਗੇ ਠੋਕ ਕੇ, 23 ਮਾਰਚ ਦੇ ਸ਼ਹੀਦਾਂ ਨੂੰ ਲਾਲ ਸਲਾਮ, ਭਾਜੀ ਗੁਰਸ਼ਰਨ ਨੂੰ ਲਾਲ ਸਲਾਮ ਨਾਮੀ ਨਾਹਰਿਆਂ  ਨਾਲ ਗੂੰਜਦਾ ਮਸ਼ਾਲ ਮਾਰਚ ਲੋਕਾਂ ਦੇ ਵਿਛਾਲ ਕਾਫ਼ਿਲੇ ਨਾਲ ਰਾਮ ਲੀਲਾ ਗਰਾਉਂਡ ਤੋਂ ਸ਼ੁਰੂ ਹੋਇਆ ਜੋ ਕੀ ਆਰ. ਸੀ. ਐਫ. ਦੀਆਂ ਕੋਲੋਨਿਆ ਵਿਚੋਂ ਗੁਮਦਾ ਸ਼ਹੀਦਾਂ ਦੇ ਨਾਰੇ ਘਰ ਘਰ ਪਹੁੰਚਾ ਰਿਹਾ ਸੀ।
ਵਡੀ ਗਿਣਤੀ ਵਿਚ ਔਰਤਾਂ, ਨੋਜਵਾਨ, ਬੱਚੇ ਅਤੇ ਬੁਡੇ ਮਸ਼ਾਲਾ, ਲਾਲ ਝੰਡੇ, ਤੇ ਸ਼ਹੀਦਾਂ ਦੇ ਬੋਲਾਂ ਲਿਖੀਆਂ ਤਖਤੀਆਂ ਲੈ ਕੇ ਸ਼ਹੀਦਾਂ ਦੇ ਬੋਲ ਘਰ ਘਰ ਪਹੁੰਚਾ ਰਹੇ ਸਨ।



ਮੰਚ ਦੇ ਪ੍ਰਧਾਨ ਅਮਰਿਕ ਸਿੰਘ ਜੀ ਨੇ ਸਰਕਾਰ ਦੀਆਂ ਵਿਰੋਧੀ ਨੀਤੀਆਂ ਬਾਰੇ ਦਸਿਆ। ਇਸ ਦੇ ਨਾਲ ਹੀ ਓਹਨਾਂ 28 ਸਤੰਬਰ ਨੂੰ ਹੋ ਰਹੇ ਨਾਟਕ ਮੇਲੇ ਵਿਚ ਸਮੂਹ ਲੋਕਾਂ ਨੂ ਸ਼ਾਮਿਲ ਹੋਣ ਦੀ ਅਪੀਲ ਕੀਤੀ।

No comments:

Post a Comment