ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸ਼ਹੀਦ ਭਗਤ ਸਿੰਘ ਦੇ 105ਵੇਂ ਜਨਮ ਦਿਵਸ ਅਤੇ ਪੰਜਾਬੀ ਰੰਗਮੰਚ ਦੇ ਬੋਹੜ ਭਾਜੀ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਨੂ ਸਮਰਪਿਤ ਇਨਕਲਾਬੀ ਨਾਟਕ ਮੇਲਾ ਰਾਮ ਲੀਲਾ ਗਰਾਉਂਡ ਵਿਚ ਕਰਵਾਇਆ ਗਿਆ। ਜਿਸ ਵਿਚ (ਬੇਟੀ ਭਾਜੀ ਗੁਰਸ਼ਰਨ ਸਿੰਘ) ਓਹਨਾ ਦੇ ਪਤੀ ਡਾ. ਅਤੁਲ ਤੇ ਪਲਸ ਮੰਚ ਦੇ ਦੇ ਪ੍ਰਧਾਨ ਅਮੋਲਕ ਸਿੰਘ ਓਚੇਚੇ ਤੋਰ ਤੇ ਪਹੁੰਚੇ।
ਮੰਚ ਦੇ ਪ੍ਰੋਗ੍ਰਾਮ ਦੀ ਸ਼ੁਰੁਆਤ ਸ਼ਹੀਦ ਭਗਤ ਸਿੰਘ ਅਤੇ ਭਾਜੀ ਗੁਰਸ਼ਰਨ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਕੀਤੀ। ਮੰਚ ਦੇ ਕਲਾਕਾਰ ਗੁਰਜਿੰਦਰ ਸਿੰਘ ਤੇ ਓਹਨਾ ਦੇ ਸਾਥੀਆਂ ਨੇ ਗੀਤ ਏ 'ਪਿਆਰੇ ਪਰਚਮ ਲਾਲ ' ਪੇਸ਼ ਕੀਤਾ।
ਮੰਚ ਦੀ ਸਭਿਆਚਾਰਕ ਟੀਮ ਨੇ ਸਾਥੀ ਗੁਰਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ 'ਬਾਬਾ ਬੋਲਦਾ ਹੈ' ਪੇਸ਼ ਕੀਤਾ।
ਜਿਸ ਵਿਚ 1947 ਦੇ ਦੁਖਾਂਤ ਤੋਂ ਲੈ ਕੇ 84 ਦੇ ਦੰਗਿਆਂ ਤੱਕ ਦੀ ਦਰਦਨਾਕ ਤਸਵੀਰ ਦੇ ਰਾਜਸੀ ਲੀਡਰਾਂ ਦਾ ਕਿਰਦਾਰ ਪੇਸ਼ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਅਦਾਕਾਰ ਮੰਚ ਮੋਹਾਲੀ ਵਲੋਂ ਡਾ. ਸਾਹਿਬ ਦੀ ਨਿਰਦੇਸ਼ਨਾ ਹੇਠ ਨਾਟਕ 'ਪਰਮਵੀਰ ਚੱਕਰ' ਮੋਜੂਦਾ ਰਾਜ ਪ੍ਰਬੰਦ ਦੀਆਂ ਪਰਤਾਂ ਉਧੇੜ ਗਿਆ ਕੀ ਕਿਵੇ ਆਮ ਲੋਕ ਦੇਸ਼ ਪ੍ਰੇਮ ਦੇ ਨਸ਼ੇ ਵਿਚ ਜਾਨਾਂ ਕੁਰਬਾਨ ਕਰ ਦਿੰਦੇ ਹਨ।
ਪਰ ਹਾਕਮ ਇਨਾਮਾਂ ਦਾ ਐਲਾਨ ਕਰਕੇ ਆਪਣੀਆਂ ਰਾਜਸੀ ਰੋਟੀਆਂ ਸੇਕਦੇ ਹਨ। ਡਾ. ਨਵਸ਼ਰਨ ਕੋਰ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਦਸਿਆ ਕੀ ਸ਼ਹੀਦਾਂ ਦੇ ਸੁਪਨਿਆਂ ਦਾ ਅਧੂਰਾ ਸਮਾਜ ਪਿਆ ਹੈ। ਇਸ ਲੜਾਈ ਨੂੰ ਮੇਰੇ ਪਿਤਾ ਤੇ ਤੁਹਾਡੇ ਭਾਜੀ ਗੁਰਸ਼ਰਨ ਸਿੰਘ ਜਿੰਦਗੀ ਦੇ 5 ਦਹਾਕੇ ਲੜਦੇ ਰਹੇ। ਓਹਨਾਂ ਨੇ ਕਿਹਾ ਔਰਤਾਂ ਦੀ ਸ਼ਮੂਲੀਅਤ ਤੋਂ ਬਿਨਾ ਕਦੇ ਵੀ ਉਸਾਰੂ ਸਮਾਜ ਦੀ ਸਿਰਜਨਾ ਨਹੀਂ ਕੀਤੀ ਜਾ ਸਕਦੀ।
ਔਰਤਾਂ ਦੇ ਹੱਕਾਂ ਦੀ ਹਕੀਕੀ ਤਰਜਮਾਨੀ ਸਾਡੇ ਆਪਨੇ ਘਰਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਹਾਕਮਾਂ ਵਲੋਂ ਸਾਡੀ ਪੀੜੀ ਨੂੰ ਸਭਿਆਚਾਰ ਦੇ ਨਾਂ ਹੇਠਾਂ ਗੁੰਡਾਗਰਦੀ, ਖੁਦਗਰਜੀ, ਨਸ਼ੇ, ਲੱਚਰ ਗੀਤ ਵੀਡੀਓ ਸੀਡੀ ਰਾਹੀਂ ਪਰੋਸੇ ਕਾ ਰਹੇ ਹਨ।
ਸਾਥੀ ਅਮੋਲਕ ਸਿੰਘ ਨੇ ਕਿਹਾ ਕੀ ਜੇਕਰ ਭਗਤ ਸਿੰਘ ਤੇ ਸਾਥੀਆਂ ਤੇ ਗੁਰਸ਼ਰਨ ਸਿੰਘ ਜੀ ਦੇ ਸੁਪਨਿਆ ਦਾ ਸਮਾਜ ਸਿਰਜਿਆ ਗਿਆ ਹੁੰਦਾ ਤਾਂ ਅੱਜ ਸੰਸਾਰ ਦੀ ਤਸਵੀਰ ਇਹ ਹੋਣੀ ਸੀ ਕੀ ਕੋਈ ਵੀ ਵਿਦਿਆ ਤੋਂ ਵਾਂਝਾ ਨਾ ਹੁੰਦਾ, ਕੋਈ ਅਨਾਜ ਖੁਣੋ ਨਾ ਮਰਦਾ, ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਨਾ ਕਰਦਾ, ਕੋਈ ਬੁਖਾ ਨਾ ਮਰਦਾ, ਬੇਰੋਜਗਾਰ ਸੜਕਾਂ ਤੇ ਪੁਲਿਸ ਦੀਆਂ ਲਾਠੀਆਂ ਨਾ ਖਾਂਦਾ, ਲੋਕਾ ਦੇ ਖੂਨ ਪਸੀਨੇ ਉਸਾਰੇ ਪੁਬ੍ਲਿਕ ਅਦਾਰੇ ਨੂ ਕੋਡੀਆਂ ਦੇ ਭਾਅ ਨਾ ਵੇਚਿਆ ਜਾਂਦਾ। ਦੇਸ਼ ਦੇ ਲੋਕਾਂ ਦੇ ਕੁਦਰਤੀ ਖਜਾਨਿਆ ਨੂੰ ਲੁਟਿਆ ਨਾ ਜਾਂਦਾ।
ਪ੍ਰੋਗਰਾਮ ਦਾ ਤੀਜਾ ਨਾਟਕ 'ਬੇਗਮੋ ਦੀ ਧੀ' ਖੇਡਿਆ ਗਿਆ ਜਿਸ ਵਿਚ ਔਰਤ ਦੇ ਚੰਡੀ ਬਣਨ ਦੀ ਦਾਸਤਾਂ ਪੇਸ਼ ਕੀਤੀ ਗਈ। ਸਟੇਜ ਸੱਕਤਰ ਦੀ ਜਿਮੇਵਾਰੀ ਸਾਥੀ ਗੁਰਜਿੰਦਰ ਸਿੰਘ ਜੀ ਨੇ ਬਖੂਬੀ ਨਿਭਾਈ।
ਪ੍ਰੋਗਰਾਮ ਦੀ ਸਫਲਤਾ ਵਿਚ ਮੰਚ ਦੀ ਸਮੁਚੀ ਟੀਮ ਧਰਮ ਪਾਲ ਜੀ ਦੀ ਅਗਵਾਈ ਵਿਚ ਅਮਰੀਕ ਸਿੰਘ, ਤਰਸੇਮ ਸਿੰਘ, ਗੁਰਚਰਨ ਸਿੰਘ, ਗੁਰਦੇਵ ਸਿੰਘ, ਪਵਨ, ਭਰਤ, ਰਾਮ ਦਾਸ ਤੋਂ ਇਲਾਵਾ ਭੇਣ ਸਵਰਾਜ ਕੋਰ, ਅਮਨ, ਆਸ਼ਾ ਰਾਣੀ, ਗੁਰਮੀਤ ਕੋਰ, ਪਰਮਿੰਦਰ ਕੋਰ, ਮੋਨਿਕਾ ਨੇ ਅਹਿਮ ਯੋਗਦਾਨ ਪਾਇਆ। ਸ਼੍ਰੀ ਹਰਕਿਸ਼ਨ ਪਬਲਿਕ ਸਕੂਲ ਦੇ ਬਚਿਆ ਨੇ 'ਉਡਾਨ' ਕੋਰੀਓਗ੍ਰਾਫੀ ਰਾਹੀਂ ਬਰਾਬਰਤਾ ਦੇ ਸਮਾਜ ਦਾ ਸੁਨੇਹਾ ਦਿੱਤਾ। ਗੁਰਪ੍ਰੀਤ ਬੱਲ ਨੇ ਆਪਣਾ ਗੀਤ 'ਭਗਤ ਸਿੰਘ ਹਾਲੇ ਵੀ ਤੇਰਾ ਮੁਲਕ ਅਜਾਦ ਨਹੀਂ' ਪੇਸ਼ ਕੀਤਾ।
ਲੋਕਾਂ ਦਾ ਵਿਸ਼ਾਲ ਇਕਠ ਇਸ ਗਲ ਦੀ ਹਾਮੀ ਭਰਦਾ ਸੀ ਕੀ ਅੱਜ ਵੀ ਨਰੋਏ ਸਭਿਆਚਾਰ ਪ੍ਰਤੀ ਲੋਕਾਂ ਵਿਚ ਵਿਸ਼ੇਸ਼ ਰੁਚੀ ਪੈ ਜਾਂਦੀ ਹੈ।
ਸਟੇਜ ਸੇਕਟਰੀ ਨੇ ਪਿੰਡਾਂ ਤੋਂ ਟਰਾਲੀਆਂ ਤੇ ਬੱਸਾਂ ਵਿਚ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।